ਤਪਾ: ਗਾਰਗੀ ਫਾਉਂਡੇਸ਼ਨ ਦੇ ਵਿਸ਼ੇਸ ਸਹਿਯੋਗ ਨਾਲ ਪੱਛੜੇ ਖੇਤਰਾਂ ਅਤੇ ਆਮ ਲੋਕਾਂ ਤੱਕ ਸਿਹਤ ਸੰਬੰਧੀ ਜਾਗਰੂਕਤਾ ਪੈਦਾ ਕਰਨ ਤੇ ਸਹੂਲਤਾ ਮੁੱਹਈਆਂ ਕਰਵਾਉਣ ਲਈ ਐਚ. ਡੀ. ਦੁਰਗਾ ਦਾਮ ਮੈਮੋਰੀਅਲ ਹਸਪਤਾਲ, ਸਰਕਾਘਾਟ (ਹਿਮਾਚਲ ਪ੍ਰਦੇਸ਼) ਵਿਖੇ ਫਰੀ ਚੈਕਅੱਪ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ
ਹੱਡੀਆਂ ਦੇ ਪੰਜ਼ਾਬ ਪ੍ਰਸਿੱਧ ਡਾ. ਧਿਰੇਨ ਬੱਸੀ ਤੇ ਰੀੜ ਦੀ ਹੱਡੀ ਦੇ ਮਾਹਿਰ ਡਾ. ਅਨੂਪਰੀਤ ਬੱਸੀ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ, ਜਿਸ ਵਿੱਚ 180 ਦੇ ਕਰੀਬ ਮਰੀਜ਼ਾ ਦੀ ਮੇਡੀਕਲ ਜਾਂਚ ਕੀਤੀ ਗਈ ।ਇਸ ਮੌਕੇ ਬੀ. ਅੇਮ. ਡੀ., ਕੈਲਸ਼ੀਅਮ ਅਤੇ ਯੂਰਿਕ ਐਸਿਡ ਦੀ ਜਾਂਚ ਵੀ ਬਿਲਕੁਲ ਫਰੀ ਕੀਤੀ ਗਈ।ਇਸ ਕੈਂਪ ਦੌਰਾਨ ਕੀਤੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਕਿ ਜਿਥੇ ਇਸ ਇਲਾਕੇ 'ਚ ਔਰਤਾ ਵਿੱਚ ਕੈਲਸ਼ੀਅਮ ਦੀ ਬਹੁਤ ਹੀ ਜ਼ਿਆਦਾ ਘਾਟ ਹੈ, ਉਥੇ ਹੱਡੀਆ ਦੇ ਮਾਹਿਰ ਡਾਕਟਰਾਂ ਦੀ ਵੀ ਬਹੁਤ ਘਾਟ ਹੈ,
ਜਿਹੜੇ ਆਮ ਲੋਕਾਂ ਨੂੰ ਇਸ ਬਿਮਾਰੀ ਸੰਬੰਧੀ ਜਾਗਰੂਕ ਕਰ ਸਕਣ। ਇਸ ਮੌਕੇ ਡਾ. ਧਿਰੇਨ ਬੱਸੀ ਤੇ ਡਾ. ਅਨੂਪਰੀਤ ਬੱਸੀ ਨੇ ਗਾਰਗੀ ਫਾਉਂਡੇਸ਼ਨ ਵਲੋਂ ਸ਼ੁਰੂ ਕੀਤੇ ਸਿਹਤ ਸੰਬੰਧੀ ਜਾਗਰੂਕਤਾ ਅਭਿਆਨ, ਪੰਛੀਆਂ ਦੀ ਸੇਵਾ ਸੰਭਾਲ, ਪਾਣੀ ਤੇ ਰੁੱਖਾਂ ਦੀ ਬਚਾਉਣ ਦੀ ਚਲਾਈ ਜਾ ਰਹੀ ਮੁਹਿੰਮ ਅਤੇ ਵਾਤਾਵਰਣ ਨੂੰ ਬਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸਲਾਘਾਂ ਕਰਦਿਆਂ ਐਲਾਨ ਕੀਤਾ ਕਿ ਬੱਸੀ ਨਰਸਿੰਗ ਹੋਮ ਪ੍ਰਾਈਵੇਟ ਲਿਮਟਿਡ ਵਲੌਂ ਫਾਉਂਡੇਸ਼ਨ ਦੀ ਸਿਫਾਰਸ਼ ਤੇ ਗਰੀਬ ਮਰੀਜ਼ਾਂ ਦੇ ਇਲਾਜ 'ਚ ਵਿਸ਼ੇਸ ਰਿਆਇਤ ਕੀਤੀ ਜਾਵੇਗੀ। ਇਸ ਮੌਕੇ ਫਾਉਂਡੇਸ਼ਨ ਦੇ ਕੋ-ਆਰਡੀਨੇਟਰ (ਹੈਲਥ) ਸ੍ਰ. ਹਰਮਿੰਦਰ ਸਿੰਘ ਕਿੱਟੀ ਵਲੋਂ ਡਾਕਟਰਾਂ ਤੇ ਪ੍ਰਬੰਧਕਾਂ ਨੂੰ ਸਨਮਾਨ ਪੱਤਰ ਦੇਕੇ ਸਨਮਾਨਿਤ ਕੀਤਾ ਗਿਆਂ।
Nice good job sir
ReplyDeleteNice good job sir
Delete